ਚੰਡੀਗੜ੍ਹ — ਮਾਸਿਕ-ਧਰਮ ਦੌਰਾਨ ਔਰਤਾਂ ਨੂੰ ਕਈ ਤਰ੍ਹਾਂ ਦੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਕਮਰ ਤੋਂ ਥੱਲੇ ਵਾਲੇ ਹਿੱਸੇ ਚ ਦਰਦ ਹੋਣਾ। ਇਸ ਦਰਦ ਤੋਂ ਬਚਣ ਲਈ ਔਰਤਾਂ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਇਸਤੇਮਾਲ ਕਰਦੀਆਂ ਹਨ ਅਤੇ ਇਸ ਸਮੇਂ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਲੈਣਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਹੋ ਸਕੇ ਤਾਂ ਇਸ ਸਮੇਂ ਘੱਟ ਤੋਂ ਘੱਟ ਦਵਾਈਆਂ ਦਾ ਇਸਤੇਮਾਲ ਕਰੋ।
ਕੁਦਰਤੀ ਤਰੀਕੇ ਨਾਲ ਇਸ ਦਾ ਇਲਾਜ ਹੀ ਸਹੀ ਇਲਾਜ ਹੈ। ਇਸ ਦਰਦ ਦੀ ਦਵਾਈ ਘਰ ਹੀ ਬਣਾ ਸਕਦੇ ਹੋ। ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਅਦਰਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਇਸ ਦੇ ਲਈ ਇਕ ਗਲਾਸ ਪਾਣੀ 'ਚ ਅਦਰਕ ਪਾ ਕੇ ਉਬਾਲੋ। ਪਾਣੀ ਨੂੰ ਚੰਗੀ ਤਰ੍ਹਾਂ ਉਬਾਲਣ ਤੋਂ ਬਾਅਦ ਇਸ ਨੂੰ ਛਾਣ ਲਓ। ਹੁਣ ਇਸ ਪਾਣੀ ਨੂੰ ਦਿਨ 'ਚ ਦੋ ਵਾਰ ਜ਼ਰੂਰ ਪੀਓ। ਇਸ ਨਾਲ ਦਰਦ 'ਚ ਅਰਾਮ ਮਿਲੇਗਾ। ਇਸ ਤੋਂ ਇਲਾਵਾ ਮਾਸਿਕ-ਧਰਮ ਦੇ ਦਿਨ੍ਹਾਂ 'ਚ ਜ਼ਿਆਦਾ ਅਦਰਕ ਵਾਲੀ ਚਾਹ ਪੀਣੀ ਚਾਹੀਦੀ ਹੈ। ਇਸ ਸਮੇਂ ਅਦਰਕ-ਸੂੰਢ ਦਾ ਸੂਪ ਵੀ ਲੈ ਸਕਦੇ ਹੋ। ਇਸ ਲਈ ਅਦਰਕ ਦੇ ਟੁਕੜੇ, ਸੂੰਢ ਅਤੇ ਗੁੜ ਨੂੰ ਗਰਮ ਕਰਕੇ ਸੂਪ ਬਣਾਓ ਅਤੇ ਠੰਡਾ ਕਰਕੇ ਪੀਓ। ਇਸ ਨਾਲ ਦਰਦ ਦੂਰ ਹੋਵੇਗਾ।
ਸਰ੍ਹੋਂ ਦੇ ਤੇਲ ਦੇ ਹਨ ਬਹੁਤ ਸਾਰੇ ਕਮਾਲ 'ਵਧਾਏ ਸੁਆਦ-ਬਣਾਏ ਜਵਾਨ'
NEXT STORY